ਘਰ - ਵੀਡੀਓ - ਸਰਬ ਸ਼ਕਤੀਮਾਨ ਦੀ ਛਾਂ ਹੇਠ ਵੀਡੀਓ ਸੰਦੇਸ਼

 
ਸਰਬ ਸ਼ਕਤੀਮਾਨ ਦੀ ਛਾਂ ਹੇਠ ਵੀਡੀਓ ਸੰਦੇਸ਼
ਸਰਬ ਸ਼ਕਤੀਮਾਨ ਦੀ ਛਾਂ ਹੇਠ ਵੀਡੀਓ ਸੰਦੇਸ਼
ਸਿਖਾਉਣ ਵਾਲਾ: ਜੌਨ ਬੀਵਿਅਰ

ਸਰਬ ਸ਼ਕਤੀਮਾਨ ਦੀ ਛਾਂ ਹੇਠ ਅਜ਼ਾਦੀ, ਭਰਪੂਰੀ, ਅਤੇ ਸੁਰੱਖਿਆ ਹੈ। ਬਦਕਿਸਮਤੀ ਨਾਲ, ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਵੇਂ ਇਸ ਗੁਪਤ ਸਥਾਨ ਨੂੰ ਲੱਭਣਾ ਹੈ। ਬਜਾਏ ਇਸ ਦੇ ਓਹ ਇਸ ਭੁਲੇਖੇ ਵਿਚ ਰਹਿੰਦੇ ਹਨ ਕਿ ਸੱਚੀ ਅਤੇ ਟਿਕਾਊ ਅਜ਼ਾਦੀ ਇਲਾਹੀ ਇਖ਼ਤਿਆਰ ਤੋਂ ਬਾਹਰ ਲੱਭ ਸਕਦੀ ਹੈ।

ਸਰਬ ਸ਼ਕਤੀਮਾਨ ਦੀ ਛਾਂ ਹੇਠ, ਜੌਨ ਬੀਵੀਅਰ ਦੁਸ਼ਮਣ ਦੀਆਂ ਉਨ੍ਹਾਂ ਰਹੱਸਮਈ ਰਣਨੀਤੀਆਂ ਨੂੰ ਉਜਾਗਰ ਕਰਦਾ ਹੈ, ਜੋ ਉਹ ਸਾਨੂੰ ਇਲਾਹੀ ਇਖ਼ਤਿਆਰ ਨੂੰ ਪਹਿਚਾਨਣ ਅਤੇ ਪਰਮੇਸ਼ੁਰ ਨਾਲ ਸੰਬੰਧ ਬਣਾਉਣ ਵਿਚ ਅਸਫ਼ਲ ਬਣਾਉਣ ਲਈ ਵਰਤਦਾ ਹੈ। ਪ੍ਰਯੋਗਿਕ ਉਦਾਹਰਣਾਂ ਅਤੇ ਬਾਈਬਲ ਦੀ ਇਕ ਮਜ਼ਬੂਤ ਬੁਨਿਆਦ ਨਾਲ, ਇਹ ਸੰਦੇਸ਼ ਸਾਨੂੰ ਚੇਤੇ ਕਰਾਉਂਦਾ ਹੈ ਕਿ ਪਰਮੇਸ਼ੁਰ ਦਾ ਰਾਜ ਸਿਰਫ ਉਹੋ ਹੈ: ਇਕ ਅਜਿਹਾ ਰਾਜ, ਜਿਸ ਵਿਚ ਇਕ ਰਾਜਾ ਰਾਜ ਕਰਦਾ ਹੈ, ਜਿੱਥੇ ਅਨੁਸ਼ਾਸਨ ਅਤੇ ਇਖ਼ਤਿਆਰ ਹੈ।

ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਦੀ ਸਚਿਆਈ ਨੂੰ ਅਪਨਾਉਂਦੇ ਹੋ, ਤੁਸੀਂ ਸਿਖ ਜਾਓਗੇ ਕਿ ਚੰਗੇ ਅਤੇ ਬੁਰੇ ਵਤੀਰੇ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ। ਤੁਸੀਂ ਬਾਈਬਲ ਅਧਾਰਿਤ ਸੱਚੀ ਅਧੀਨਗੀ ਅਤੇ ਆਗਿਆਕਾਰੀ ਵਿਚਕਾਰ ਫ਼ਰਕ ਨੂੰ ਜਾਣ ਜਾਓਗੇ, ਅਤੇ ਤੁਸੀਂ ਇਖ਼ਤਿਆਰ ਲਈ ਪਰਮੇਸ਼ੁਰ ਦੇ ਮਕਸਦ ਦੀ ਸਮਝ ਵਿਚ ਵਧਦੇ ਜਾਓਗੇ। ਇਹ ਸੰਦੇਸ਼ ਤੁਹਾਨੂੰ ਪਰਮੇਸ਼ੁਰ ਦੀ ਸੰਪੂਰਨਤਾ ਅਤੇ ਸੁਭਾਅ ਵਿਚ ਚੱਲਣ ਲਈ ਤਿਆਰ ਕਰੇਗਾ।

ਨੂੰ ਦੱਸੋ