ਮੌਜੂਦਾ ਭਾਸ਼ਾ: pa ਪੰਜਾਬੀ

ਭਾਸ਼ਾਵਾਂ
Selected Language:

ਘਰ - ਕਿਤਾਬਾਂ - ਸਦੀਪਕਕਾਲ ਵਿੱਚ ਚਲਾਏ ਜਾਣਾ

ਸਦੀਪਕਕਾਲ ਵਿੱਚ ਚਲਾਏ ਜਾਣਾ
ਸਿਖਾਉਣ ਵਾਲਾ: ਜੌਨ ਬੀਵਿਅਰ
ਦੇ ਵਿਚ ਮੁਹੱਈਆ ਹੈ:

ਇਸ ਧਰਤੀ ਉੱਤੇ ਦਾ ਇਹ ਜੀਵਨ ਸਿਰਫ਼ ਭਾਫ਼ ਹੈ, ਫਿਰ ਵੀ ਸਾਡੇ ਵਿੱਚੋਂ ਕਈ ਲੋਕ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਹਨ ਜਿਵੇਂ ਜੀਵਨ ਦੇ ਦੂਸਰੇ ਪਾਸੇ ਕੁਝ ਵੀ ਨਹੀਂ ਹੈ। ਪਰ ਅਸੀਂ ਇਹ ਜੀਵਨ ਕਿਸ ਤਰ੍ਹਾਂ ਬਤੀਤ ਕਰਦੇ ਹਾਂ ਇਸ ਉੱਤੇ ਸਾਡਾ ਸਦੀਪਕਕਾਲ ਨਿਰਭਰ ਹੋਵੇਗਾ। ਵਚਨ ਦੱਸਦਾ ਹੈ ਕਿ ਵਿਸ਼ਵਾਸੀਆਂ ਦੇ ਲਈ ਵੱਖ-ਵੱਖ ਪੱਧਰ ਦੇ ਪ੍ਰਤੀਫਲ ਅਤੇ ਇਨਾਮ ਹੋਣਗੇ। ਵਿਅਕਤੀ ਨੇ ਇਸ ਜੀਵਨ ਵਿੱਚ ਜੋ ਕੁਝ ਪ੍ਰਾਪਤ ਕੀਤਾ ਉਹ ਸਭ ਨਿਆਂ ਦੇ ਸਿੰਘਾਸਣ ਦੇ ਸਾਹਮਣੇ ਜਿਵਾਏ ਜਾਣ ਤੋਂ ਲੈ ਕੇ ਮਸੀਹ ਦੇ ਨਾਲ ਰਾਜ ਕਰਨ ਤੱਕ ਦੇ ਇਨਾਮ ਸ਼ਾਮਿਲ ਹੋਣਗੇ।2 ਕੁਰਿੰਥੀਆਂ 5:9 -11 ਦੇ ਸਿਧਾਂਤ ਦੇ ਅਧਾਰ ਤੇ, ਜੌਨ ਬੀਵਿਅਰ ਸਾਨੂੰ ਯਾਦ ਦਿਆਉਂਦੇ ਹਨ ਕਿ ਹਰ ਮਸੀਹੀ ਨੇ ਜੀਵਨ ਵਿੱਚ ਜੋ ਕੁਝ ਕੀਤਾ ਹੈ ਉਸਦਾ ਪ੍ਰਤੀਫਲ ਪਾਉਣ ਦੇ ਲਈ ਮਸੀਹ ਦੇ ਸਾਹਮਣੇ ਖੜ੍ਹੇ ਹੋਣਾ ਪਵੇਗਾ। ਸਾਡੇ ਵਿੱਚੋਂ ਕਈ ਇਸ ਗੱਲ ਨੂੰ ਜਾਣ ਕੇ ਹੈਰਾਨ ਹੋਣਗੇ ਕਿ ਅਸੀਂ ਜੀਵਨ ਦਾ ਬਹੁਤ ਸਾਰਾ ਸਮਾਂ ਅਜਿਹੀਆਂ ਵਿਅਰਥ ਗੱਲਾਂ ਵਿੱਚ ਗਵਾਇਆ ਜੋ ਸਦੀਪਕਕਾਲ ਦੇ ਇਨਾਮ ਦੇ ਲਈ ਕਿਸੇ ਵੀ ਤਰ੍ਹਾਂ ਨਾਲ ਗਿਣਿਆ ਨਹੀਂ ਜਾਂਦਾ।ਤਾਂ ਫਿਰ ਅਸੀਂ ਕਿਸ ਤਰ੍ਹਾਂ ਅਰਥਪੂਰਨ ਜੀਵਨ ਵਿਕਸਿਤ ਕਰ ਸਕਦੇ ਹਾਂ? ‘ ਸਦੀਪਕਕਾਲ ਵਿੱਚ ਚਲਾਏ ਜਾਣਾ ’ ਵਿੱਚ ਤੁਸੀਂ ਆਪਣੀ ਬੁਲਾਹਟ ਨੂੰ ਜਾਣ ਕੇ ਪਰਮੇਸ਼ੁਰ ਨੇ ਤੁਹਾਨੂੰ ਜੋ ਦਿੱਤਾ ਹੈ ਉਸ ਨੂੰ ਦੁੱਗਣਾ ਕਿਵੇਂ ਕਰਨਾ ਹੈ ਇਹ ਸਿੱਖੋਗੇ। ਜਦੋਂ ਤੁਹਾਨੂੰ ਸਦੀਪਕਕਾਲ ਦਾ ਨਜ਼ਰੀਆ ਪ੍ਰਾਪਤ ਹੋ ਜਾਵੇਗਾ, ਤਾਂ ਤੁਸੀਂ ਸਦਾ ਤੱਕ ਟਿਕਣ ਵਾਲੀਆਂ ਗੱਲਾਂ ਦੇ ਲਈ ਅਤੇ ਕੰਮ ਕਰਨ ਦੇ ਲਈ ਸਮਰੱਥ ਪ੍ਰਾਪਤ ਕਰੋਗੇ।

ਡਾਊਨਲੋਡ (~2.17 MB)

ਨੂੰ ਦੱਸੋ