ਘਰ - ਆੱਡੀਓ - ਪਵਿੱਤਰ ਆਤਮਾ: ਇਕ ਜਾਣ-ਪਛਾਣ ਆਡੀਓ ਕਿਤਾਬ

 
ਪਵਿੱਤਰ ਆਤਮਾ: ਇਕ ਜਾਣ-ਪਛਾਣ ਆਡੀਓ ਕਿਤਾਬ
ਸਿਖਾਉਣ ਵਾਲਾ: ਜੌਨ ਬੀਵਿਅਰ

ਪਹਿਲੇ ਚੇਲਿਆਂ ਨੇ ਯਿਸੂ ਨਾਲ ਚੱਲਦੇ ਫਿਰਦੇ, ਅਤੇ ਉਸ ਦੀਆਂ ਗੱਲਾਂ ਨੂੰ ਸੁਣਦਿਆਂ, ਉਸ ਨਾਲ ੩ ਸਾਲ ਗੁਜਾਰੇ। ਫਿਰ ਵੀ ਯਿਸੂ ਦੇ ਸਲੀਬ ਦਿੱਤੇ ਜਾਣ ਤੋਂ ਪਹਿਲਾਂ, ਯਿਸੂ ਨੇ ਆਪਣੇ ਸਭ ਤੋਂ ਨਜ਼ਦੀਕੀ ਚੇਲਿਆਂ ਨੂੰ ਦੱਸ ਦਿੱਤਾ ਸੀ ਕਿ ਉਸ ਨੂੰ ਉਨ੍ਹਾਂ ਨੂੰ ਛੱਡ ਕੇ ਜਾਣਾ ਪਵੇਗਾ ਤਾਂ ਕਿ ਪਵਿੱਤਰ ਆਤਮਾ ਆ ਸਕੇ – ਅਤੇ ਇਹ ਉਨ੍ਹਾਂ ਦੀ ਭਲਾਈ ਲਈ ਹੀ ਸੀ। ਜੇ ਇਹ ਗੱਲ ਉਸ ਦੇ ਚੇਲਿਆਂ ਬਾਰੇ ਸੱਚ ਸੀ ਜੋ ਉਸ ਨਾਲ ਹਰ ਰੋਜ਼ ਸਮਾਂ ਗੁਜਾਰਦੇ ਸਨ, ਤਾਂ ਅੱਜ ਸਾਨੂੰ ਆਪਣੇ ਜੀਵਨਾਂ ਵਿਚ ਪਵਿੱਤਰ ਆਤਮਾ ਦੀ ਕਿੰਨੀ ਜ਼ਿਆਦਾ ਲੋੜ ਹੈ?

ਇਸ ਸੰਦੇਸ਼ ਵਿਚ, ਜੌਨ ਬੀਵੀਅਰ ਤੁਹਾਡੀ ਜਾਣ-ਪਛਾਣ ਪਵਿੱਤਰ ਆਤਮਾ ਨਾਲ ਕਰਾਵੇਗਾ। ਇਸ ਸੰਦੇਸ਼ ਵਿਚ ਤੁਸੀਂ ਉਸ ਦੀ ਸ਼ਖਸੀਅਤ ਬਾਰੇ, ਸ਼ਕਤੀ ਬਾਰੇ, ਅਤੇ ਤੁਸੀਂ ਉਸ ਨੂੰ ਕਿਵੇਂ ਬੇਹਤਰ ਢੰਗ ਨਾਲ ਜਾਣ ਸਕਦੇ ਹੋ, ਬਾਰੇ ਸਿਖੋਗੇ। ਤੁਸੀਂ ਪਵਿੱਤਰ ਆਤਮਾ ਪਰਮੇਸ਼ੁਰ ਨਾਲ ਆਪਣੇ ਸਫ਼ਰ ਵਿਚ ਭਾਵੇਂ ਜਿੱਥੇ ਕਿਤੇ ਵੀ ਹੋ: ਇਹ ਜਾਣ-ਪਛਾਣ ਤੁਹਾਨੂੰ ਅਨਾਦੀ ਪਰਮੇਸ਼ੁਰ ਦੇ ਹੋਰ ਜ਼ਿਆਦਾ ਨੇੜੇ ਲੈ ਕੇ ਜਾਵੇਗੀ ਜਿਹੜਾ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ।

ਨੂੰ ਦੱਸੋ